Sikh Martial Art Gatka Training, Weapons, Rules of Gatka Game

Punjab Gatka Association, a sports body, is affiliated with PUNJAB OLYMPIC ASSOCIATION, promoting & reviving Gatka as a game

Sikh Martial Art Gatka Training, Weapons, Rules of Gatka Game - Punjab Gatka Association, a sports body, is affiliated with PUNJAB OLYMPIC ASSOCIATION, promoting & reviving Gatka as a game

ਦੂਜੀ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 27 ਸਤੰਬਰ ਤੋਂ

ਕੌਮੀ ਚੈਂਪੀਅਨਸ਼ਿਪ ਲਈ ਚੁਣੀ ਜਾਵੇਗੀ ਰਾਜ ਦੀ ਗੱਤਕਾ ਟੀਮ
ਚੰਡੀਗੜ 7 ਸਤੰਬਰ- ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਦੂਜੀ ਦੋ ਰੋਜਾ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 27 ਸਤੰਬਰ ਤੋਂ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ, ਸਮਰਾਲਾ ਜਿਲਾ ਲੁਧਿਆਣਾ ਵਿਖੇ ਕਰਵਾਈ ਜਾ ਰਹੀ ਹੈ ਜਿਸ ਵਿੱਚ ਰਾਜ ਦੇ ਸਾਰੇ ਜਿਲਿਆਂ ਵਿੱਚੋਂ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ।
ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਹ ਸਲਾਨਾ ਟੂਰਨਾਮੈਂਟ ਨੂੰ ਮਾਈ ਭਾਗੋ ਕੱਪ ਵਜੋਂ ਖੇਡਿਆ ਜਾਂਦਾ ਹੈ ਜਿਸ ਵਿਚ ਉਮਰ ਵਰਗ 14 ਸਾਲ ਤੋਂ ਘੱਟ, 17 ਸਾਲ, 19 ਸਾਲ, 22 ਸਾਲ ਅਤੇ 25 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਸੋਟੀ, ਫ਼ੱਰੀ-ਸੋਟੀ ਅਤੇ ਸ਼ਸ਼ਤਰ ਪ੍ਰਦਰਸ਼ਨੀ ਦੇ ਇਕਹਿਰੇ ਅਤੇ ਟੀਮ ਮੁਕਾਬਲਿਆਂ ਦੌਰਾਨ ਗੱਤਕੇ ਦੇ ਜੰਗਜੂ ਜੌਹਰ ਦਿਖਾਉਣਗੀਆਂ।
ਉਨਾਂ ਦੱਸਿਆ ਕਿ ਸਾਰੇ ਜਿਲਿਆਂ ਦੀਆਂ ਗੱਤਕਾ ਐਸੋਸੀਏਸ਼ਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਜ਼ਿਲਾ ਟੀਮਾਂ ਦੀ ਚੋਣ ਕਰਨ ਲਈ ਟਰਾਇਲਾਂ ਦੀਆਂ ਤਾਰੀਖਾਂ ਦਾ ਐਲਾਨ ਕਰ ਦੇਣ ਅਤੇ ਟੀਮਾਂ ਦੀਆਂ ਤਿਆਰ ਸੂਚੀਆਂ ਇਸ ਟੁਰਨਾਂਮੈਂਟ ਦੇ ਕਨਵੀਨਰ ਬਲਜਿੰਦਰ ਸਿੰਘ ਤੂਰ ਨੂੰ 21 ਸਤੰਬਰ ਤੱਕ ਜਮਾਂ ਕਰਵਾ ਦੇਣ ਤਾਂ ਜੋ 22 ਸਤੰਬਰ ਨੂੰ ਟੀਮਾਂ ਦੀਆਂ ਟਾਈਆਂ ਪਾ ਕੇ ਮੁਕਾਬਲਿਆਂ ਦਾ ਐਲਾਨ ਕੀਤਾ ਜਾ ਸਕੇ। ਉਨਾਂ ਕਿਹਾ ਕਿ ਇਸ ਟੂਰਨਾਂਮੈਂਟ ਵਿੱਚੋਂ ਰਾਜ ਦੀ ਲੜਕੀਆਂ ਦੀ ਗੱਤਕਾ ਟੀਮ ਦੀ ਵੀ ਚੋਣ ਕੀਤੀ ਜਾਵੇਗੀ ਜੋ ਕਿ ਦਸੰਬਰ ਮਹੀਨੇ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਹੋਣ ਵਾਲੀ ਨੈਸ਼ਨਲ ਵਿਮੈਨ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰੇਗੀ।
ਸ੍ਰੀ ਭੁੱਲਰ ਨੇ ਦੂਰ-ਦੁਰਾਡੇ ਜਿਲਿਆਂ ਤੋਂ ਆਉਣ ਵਾਲੀਆਂ ਟੀਮਾਂ ਨੂੰ ਕਿਹਾ ਕਿ ਉਹ 26 ਸਤੰਬਰ ਨੂੰ ਹੀ ਟੂਰਨਾਮੈਂਟ ਵਾਲੇ ਸਥਾਨ ‘ਤੇ ਪਹੁੰਚ ਜਾਣ ਕਿਉਂਕਿ ਪ੍ਰਬੰਧਕਾਂ ਵੱਲੋਂ ਉਨਾਂ ਦੀ ਮੁਫਤ ਰਿਹਾਇਸ਼ ਅਤੇ ਖਾਣੇ ਦੇ ਪ੍ਰਬੰਧ ਕੀਤੇ ਗਏ ਹਨ। ਉਦਘਾਟਨ ਤੋਂ ਪਹਿਲਾਂ ਸ਼ਬਦ ਗਾਇਨ, ਅਰਦਾਸ, ਝੰਡਾ ਝੁਲਾਉਣ, ਮਾਰਚ ਪਾਸਟ ਅਤੇ ਸਹੁੰ ਚੁੱਕਣ ਦੀ ਰਸਮ ਉਪਰੰਤ ਸਵੇਰੇ 9.30 ਵਜੇ ਟੂਰਨਾਮੈਂਟ ਦੀ ਆਰੰਭਤਾ ਹੋਵੇਗੀ।
ਉਨਾਂ ਦੱਸਿਆ ਕਿ ਇਸ ਟੂਰਨਾਮੈਂਟ ਦੇ ਸਫਲ ਆਯੋਜਨ ਲਈ ਕੁਲਜੀਤ ਕੌਰ ਅੰਮ੍ਰਿਤਸਰ, ਜ਼ਸਬੀਰ ਕੌਰ ਗੁਰਦਾਸਪੁਰ ਅਤੇ ਗੁਰਵਿੰਦਰ ਕੌਰ ਸੁਲਤਾਨਪੁਰ ਲੋਧੀ ਨੂੰ ਇੰਚਾਰਜ ਬਣਾਇਆ ਗਿਆ ਹੈ ਜਦਕਿ ਮਾਤਾ ਗੁਰਦੇਵ ਕੌਰ ਯਾਦਗਾਰੀ ਸ਼ਾਹੀ ਫ਼ਿਜ਼ੀਕਲ ਕਾਲਜ ਝਕੜੌਦੀ ਸਮਰਾਲਾ ਦੇ ਚੇਅਰਮੈਨ ਇਸ ਰਾਜ ਪੱਧਰੀ ਮਹਿਲਾ ਚੈਂਪੀਅਨਸ਼ਿਪ ਦੇ ਮੁੱਖ ਪ੍ਰਬੰਧਕ ਹੋਣਗੇ।

2nd Punjab State Women Gatka Championship Sept 27

State Gatka team to be selected for national championship
Chandigarh September 7 : Punjab Gatka Association is going to organize its 2nd Punjab State Women Gatka Championship at Shahi Physical Education College Jhakrodi, Samrala in district Ludhiana on September 27 and 28.
Disclosing this here on Sunday, Association president Harcharn Singh Bhullar IPS said that in this annual state level event is named as Mai Bhago Gatka Cup will witness martial art fights in age groups under 14, under 17, under 19, under 22 and under 25. The Gatkebaaz will display their Gatka skills in single and team event competitions in Soti and Soti-Farri fights besides weapons demonstration, he informed.
Adding further he said that all district Gatka associations have been asked to declare dates for selection trails to decide on girls Gatka teams at district level and submit the lists to Convener of this event Baljinder Singh Toor before September 21st and the bouts will be declared on September 22. He informed that during this mega event a girls Gatka team will also be selected to represent the state in national championship to be held at SAS Nagar in December this.
Mr Bhullar asked the Gatka teams from distant districts to reach on September 26 at the venue as special arrangements for girls have been set on. He also informed that after flag hoisting and march past during the opening ceremony the tournament will start at 9.30 am sharp on September 27.
He added that Kuljit Kaur Amritsar, Jasbir Kaur Gurdaspur and Gurwinder Kaur from Sultanpur Lodhi have been assigned responsibilities of in-charges for successful conduct of this state tournament. Mr Gurbir Singh Shahi Chairman of the Mata Gurdev Kaur Memorial Shahi Physical Education College Jhakrodi, Samrala will be the chief organiser of this mega event.

GNDU inter college Gatka tournament on Sept 5

Amritsar August 31-
Guru Nanak Dev University (GNDU) Amritsar is going to organize its’ inter-college Gatka tournament at university campus grounds on September 5. The opening ceremony will be held at 9 am. All men and women Gatka teams from various colleges affiliated with GNDU could take part in this martial art event.
On the occasion university Gatka teams (men and women) will also be selected that will represent the GNDU in the 3rd All India Intervarsity Gatka Championship-2015 to be held at Punjabi University Patiala in the month of February 2015. Gatka teams interested to take part in this tournament can contact Harpreet Singh athletic coach on his cell 99158-90300.

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਅੰਤਰ-ਕਾਲਜ ਗੱਤਕਾ ਟੂਰਨਾਮੈਂਟ 5 ਨੂੰ

ਅੰਮ੍ਰਿਤਸਰ 31 ਅਗਸਤ-
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ 5 ਸਤੰਬਰ ਨੂੰ ਯੂਨੀਵਰਸਿਟੀ ਕੈਂਪਸ ਦੇ ਮੈਦਾਨ ਵਿੱਚ ਅੰਤਰ-ਕਾਲਜ ਗੱਤਕਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਇਸ ਯੂਨੀਵਰਸਿਟੀ ਨਾਲ ਸਬੰਧਿਤ ਕਾਲਜਾਂ ਦੀਆਂ ਲੜਕਿਆਂ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਭਾਗ ਲੈਣਗੀਆਂ। ਇਸ ਟੂਰਨਾਂਮੈਂਟ ਦੀ ਸਮਾਪਤੀ ਉਪਰੰਤ ਯੂਨੀਵਰਸਿਟੀ ਦੀ ਲੜਕਿਆਂ ਅਤੇ ਲੜਕੀਆਂ ਦੀਆਂ ਗੱਤਕਾ ਟੀਮਾਂ ਦੀ ਵੀ ਚੋਣ ਹੋਵੇਗੀ ਜੋ ਅਗਲੇ ਸਾਲ ਫਰਵਰੀ ਮਹੀਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋਣ ਵਾਲੀ ਤੀਜੀ ਆਲ-ਇੰਡੀਆ ਅੰਤਰ-ਵਰਸਿਟੀ ਗੱਤਕਾ ਚੈਂਪੀਅਨਸ਼ਿਪ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕਰਨਗੀਆਂ। ਇਸ ਟੂਰਨਾਮੈਂਟ ਵਿੱਚ ਭਾਗ ਲੈਣ ਦੀਆਂ ਇੱਛਕ ਟੀਮਾਂ ਹਰਪ੍ਰੀਤ ਸਿੰਘ ਅਥਲੈਟਿਕ ਕੋਚ ਨਾਲ ਫੋਨ ਨੰਬਰ 99158-90300 ਉਪਰ ਸੰਪਰਕ ਕਰਕੇ ਆਪਣੀਆਂ ਐੱਟਰੀਆਂ ਦਰਜ ਕਰਵਾ ਸਕਦੀਆਂ ਹਨ।

Gatka training camp at Gurdwara Sohana from Sept 6

SAS Nagar September 31 :
District Gatka Association (DGA) SAS Nagar is going to organize its first Gatka training camp at Gurdwara Singh Shaeedan Sohana for two days from September 6-7. Disclosing this here today president DGA Phoolraj Singh said that this training camp is being hosted under the aegis of Punjab Gatka Association and the campers will be awarded certificates by the DGA.
He called upon all the players and Gatka akharas working in the district to join this course and learn the basics of Gatka as per the rules and regulations of World Gatka Federation. He asked the willing trainees to contact state Gatka coach Binnaydeep Singh and Davinder Singh on their cell numbers 96535-35306 and 98885-55524 respectively.

ਗੁਰਦਵਾਰਾ ਸੁਹਾਣਾ ਵਿਖੇ ਦੋ ਰੋਜਾ ਗੱਤਕਾ ਸਿਖਲਾਈ ਕੈਂਪ 6 ਤੋਂ

ਸਾਹਿਬਜਾਦਾ ਅਜੀਤ ਸਿੰਘ ਨਗਰ 31 ਸਤੰਬਰ-
ਜਿਲਾ ਗੱਤਕਾ ਐਸੋਸੀਏਸ਼ਨ ਸਾਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ ਸਥਾਨਕ ਗੁਰਦਵਾਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਲੜਕਿਆਂ ਅਤੇ ਲੜਕੀਆਂ ਲਈ ਦੋ ਰੋਜਾ ਗੱਤਕਾ ਸਿਖਲਾਈ ਕੈਂਪ 6 ਅਤੇ 7 ਸਤੰਬਰ ਨੂੰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਗੱਤਕਾ ਐਸੋਸੀਏਸ਼ਨ ਦੇ ਮਾਹਿਰ ਕੋਚ ਗੱਤਕਾ ਸਿਖਲਾਈ ਦੇਣਗੇ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਜਿਲਾ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਪੰਜਾਬ ਗੱਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਆਯੋਜਤ ਕੀਤੇ ਜਾ ਰਹੇ ਇਸ ਕੈਂਪ ਦੌਰਾਨ ਗੱਤਕਾ ਖਿਡਾਰੀਆਂ ਦੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।
ਉਨਾਂ ਸਾਹਿਬਜਾਦਾ ਅਜੀਤ ਸਿੰਘ ਨਗਰ ਜਿਲੇ ਦੇ ਸਮੂਹ ਗੱਤਕਾ ਖਿਡਾਰੀਆਂ ਅਤੇ ਅਖਾੜਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਫਤ ਕੈਂਪ ਦਾ ਲਾਹਾ ਲੈ ਕੇ ਮਾਹਿਰ ਕੋਚਾਂ ਤੋਂ ਵਿਸ਼ਵ ਗੱਤਕਾ ਫੈਡਰੇਸ਼ਨ ਦੀ ਨਵੀਂ ਨਿਯਮਾਂਵਲੀ ਤਹਿਤ ਗੱਤਕਾ ਖੇਡ ਦੀਆਂ ਬਾਰੀਕੀਆਂ ਤੋਂ ਜਾਣੂ ਹੋਣ। ਇਸ ਕੈਂਪ ਵਿੱਚ ਸ਼ਾਮਲ ਹੋਣ ਲਈ ਰਾਜ ਪੱਧਰੀ ਗੱਤਕਾ ਕੋਚਾਂ ਬਿਨੈਦੀਪ ਸਿੰਘ ਅਤੇ ਦਵਿੰਦਰ ਸਿੰਘ ਨਾਲ ਉਨਾਂ ਦੇ ਫੋਨ ਨੰਬਰਾਂ ਕ੍ਰਮਵਾਰ 96535-35306 ਅਤੇ 98885-55524 ਉਪਰ ਸੰਪਰਕ ਕੀਤਾ ਜਾ ਸਕਦਾ ਹੈ।

Ludhiana Gatkebaaz drubs former champion Patiala players

Clinches state Gatka Championship, Gurdaspur bags 3rd place 

Machhiwara/Ludhiana August 18: Gatkebaaz from Ludhiana district bagged first position on the concluding day of Punjab state Gatka Championship (men & women) at Machhiwara (Ludhiana) by winning 73 gold, 26 silver and 2 bonze medals during the mega event. Former champion Patiala district have to console with second place with 43 gold, 24 silver and 17 silver medals while Gurdaspur got third position with 8 gold, 26 silver and 15 bronze medals.

Divulging details Punjab Gatka Association coordinators Baljinder Singh Toor and Dr Deep Singh Chandigarh said that in this two days martial art tournament about 900 Gatka players from 15 districts participated in under 14, 17, 19, 22 and 25 years events in single soti, farri-soti and weapons demonstration. Speaking on the occasion MLA Amrik Singh Dhillon facilitated the Gatka players and assured all help to the Gatka Association. Gatka Federation of India President Harcharn Singh Bhullar asked the participants to refrain from bazigiri acts and stunts during the performance of martial art skills. Adding further he said that adopting Gatka as an amateur sport enables youth to stay healthy and agile and keeps them away from the menace of drug abuse and other intoxicants to lead a disciplined life.

General Secretary Harjeet Singh Grewal said that Gatka Federation has taken major initiatives to revive and promote this rare art as a sport in India and abroad by organising “Virsa Sambhal” Gatka competitions to perpetuate the rich legacy of age-old martial art Gatka amongst the future generations on one hand and to revive this dying art on the other. He solicited that the Punjab Government must award due gradation to Gatka sport at par with other games at the earliest.

Among others Sabans Singh Manki member SGPC, Jarnail Singh Bajwa Sunny Enclave and Avtar Singh Patiala also spoke on the occasion. It is informed that the martial art Gatka is a style of fighting with sticks between two Gatka or more players, intended to simulate the sword and focuses on infusing physical, spiritual and mental fitness. Photo Caption–MLA Amrik Singh Dhillon and Gatka Federation of India President Harcharn Singh Bhullar inagurating Gatka match at Machhiwara during Punjab state Gatka Championship.

ਪੰਜਾਬ ਗੱਤਕਾ ਚੈਪੀਅਨਸ਼ਿਪ ਦੀ ਆਲ ਓਵਰ ਟਰਾਫ਼ੀ ਲੁਧਿਆਣਾ ਨੇ ਜਿੱਤੀ

ਗੱਤਕਾ ਖੇਡ ਨੂੰ ਸਟੰਟਬਾਜ਼ੀ ਤੋਂ ਦੂਰ ਰੱਖਿਆ ਜਾਵੇ : ਭੁੱਲਰ

ਮਾਛੀਵਾੜਾ ਸਾਹਿਬ, 18 ਅਗਸਤ : ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਜਿਲ੍ਹਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਵੱਲੋਂ ਇੱਥੇ ਕਰਵਾਈ ਗਈ ਦੂਜੀ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਗੱਤਕੇਬਾਜਾਂ ਨੇ 73 ਸੋਨੇ ਦੇ, 26 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤ ਕੇ ਓਵਰਆਲ ਟਰਾਫੀ ਉਤੇ ਕਬਜਾ ਕੀਤਾ ਜਦਕਿ ਬਾਰਕਾ ਚੈਂਪੀਅਨ ਪਟਿਆਲਾ ਨੂੰ 43 ਸੋਨੇ ਦੇ, 24 ਚਾਂਦੀ ਅਤੇ 17 ਕਾਂਸੀ ਦੇ ਤਗਮਿਆਂ ਨਾਲ ਦੂਸਰੇ ਸਥਾਨ ਤੇ ਸਬਰ ਕਰਨਾ ਪਿਆ ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਖਿਡਾਰੀਆਂ ਨੇ 8 ਸੋਨੇ ਦੇ, 26 ਚਾਂਦੀ ਅਤੇ 15 ਕਾਂਸੀ ਦੇ ਮੈਡਲ ਜਿੱਤ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸ ਚੈਂਪੀਅਨਸ਼ਿਪ ਦੇ ਦੂਸਰੇ ਅਤੇ ਆਖਰੀ ਦਿਨ ਬੜੇ ਸਖਤ ਮੁਕਾਬਲੇ ਦੇਖਣ ਨੂੰ ਮਿਲੇ। ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਤ ਇਹਨਾਂ ਮੁਕਾਬਲਿਆਂ ਵਿੱਚ ਦੇਰ ਸ਼ਾਮ ਤੱਕ ਚੱਲੇ ਮੈਚਾਂ ਦੌਰਾਨ ਲੜਕੇ ਅਤੇ ਲੜਕੀਆਂ ਦੇ ਅੰਡਰ 14, 17, 19, 22, 25 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਆਏ 15 ਜ਼ਿਲ੍ਹਿਆਂ ਦੇ 900 ਦੇ ਕਰੀਬ ਗੱਤਕੇਬਾਜ਼ ਇੱਕ ਦੂਜੇ ਨੂੰ ਪਛਾੜਨ ਲਈ ਸੰਘਰਸ਼ ਕਰਦੇ ਨਜਰ ਆਏ।
ਚੈਂਪੀਅਨਸਿਪ ਵਿੱਚ ਪਹੁੰਚੇ ਹਲਕਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸਰਬੰਸ ਸਿੰਘ ਮਾਣਕੀ ਮੈਂਬਰ ਐਸ.ਜੀ.ਪੀ.ਸੀ. ਨੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਗੱਤਕਾ ਖੇਡ ਨੂੰ ਪ੍ਰਫੁਲਿਤ ਕਰਨ ਅਤੇ ਇਸਨੂੰ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਮੁਕਾਬਲਿਆਂ ਦੀ ਸ਼ੁਰੂਆਤ ਤੇਜਿੰਦਰ ਸਿੰਘ ਕੂੰਨਰ ਕਾਂਗਰਸੀ ਆਗੂ ਅਤੇ ਮਨਜਿੰਦਰ ਸਿੰਘ ਐਸ.ਐਚ.ਓ ਮਾਛੀਵਾੜਾ ਸਾਹਿਬ ਨੇ ਕੀਤੀ ਜਿਹਨਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾਂ ਨਾਲ ਖੇਡਣ ਦੀ ਤਾਕੀਦ ਕੀਤੀ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਹਰਚਰਨ ਸਿੰਘ ਭੁੱਲਰ ਪ੍ਰਧਾਨ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਸਮੂੰਹ ਖਿਡਾਰੀਆਂ ਅਤੇ ਕੋਚਾਂ ਨੂੰ ਸ਼ੁੱਭ-ਇੱਛਾਵਾਂ ਦਿੰਦਿਆਂ ਤਾਕੀਦ ਕੀਤੀ ਕਿ ਵਿਰਾਸਤੀ ਖੇਡ ਗੱਤਕਾ ਨੂੰ ਸਟੰਟਬਾਜੀ ਤੋਂ ਦੂਰ ਰੱਖਿਆ ਜਾਵੇ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਨਾਲ ਜੁੜਿਆ ਕੋਈ ਵੀ ਖਿਡਾਰੀ ਸਟੰਟਬਾਜ਼ੀ ਨਹੀਂ ਕਰੇਗਾ।
ਇਨਾਮਾਂ ਦੀ ਵੰਡ ਮੌਕੇ ਬੋਲਦਿਆਂ ਹਰਜੀਤ ਸਿੰਘ ਗਰੇਵਾਲ ਜਨਰਲ ਸਕੱਤਰ ਗੱਤਕਾ ਫੈਡਰੇਸ਼ਨ ਆਫ ਇੰਡੀਆ ਨੇ ਦੱਸਿਆ ਕਿ ਜਲਦੀ ਹੀ ਇਸ ਖੇਡ ਨੂੰ ਪੰਜਾਬ ਸਰਕਾਰ ਵੱਲੋਂ ਗਰੇਡੇਸ਼ਨ ਮਿਲ ਰਹੀ ਹੈ ਇਸ ਲਈ ਖਿਡਾਰੀ ਆਪਣੇ ਬਿਹਤਰ ਭਵਿੱਖ ਲਈ ਗੱਤਕੇ ਨੂੰ ਕੈਰੀਅਰ ਵੱਜੋਂ ਅਪਨਾਉਣ।
ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਉਘੇ ਸਮਾਜ ਸੇਵਕ ਜਰਨੈਲ ਸਿੰਘ ਬਾਜਵਾ ਪ੍ਰੋਮੋਟਰ ਸਨੀ ਇਨਕਲੇਵ ਖਰੜ ਨੇ ਕੀਤੀ। ਉਹਨਾਂ ਖਿਡਾਰੀਆਂ ਨੂੰ ਸਵੈ-ਰੱਖਿਆ ਵਜੋਂ ਗੱਤਕਾ ਖੇਡ ਅਪਣਾਉਣ ਲਈ ਵਧਾਈ ਦਿੰਦਿਆਂ ਨਸ਼ਿਆਂ ਵਰਗੀ ਲਾਹਨਤ ਤੋਂ ਦੂਰ ਰਹਿ ਕੇ ਚੰਗੀ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਦੋ ਰੋਜਾ ਗੱਤਕਾ ਚੈਂਪੀਅਨਸ਼ਿਪ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਡਾ. ਦੀਪ ਸਿੰਘ ਕਨਵੀਨਰ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਅਵਤਾਰ ਸਿੰਘ ਪੰਜਾਬੀ ਯੂਨੀਵਿਰਸਿਟੀ ਪਟਿਆਲਾ ਨੇ ਅਹਿਮ ਭੂਮਿਕਾ ਨਿਭਾਈ। ਇਸ ਤੋਂ ਇਲਾਵਾ ਗਨੀ ਖਾਂ ਨਬੀ ਖਾਂ ਸੇਵਾ ਸੁਸਾਇਟੀ, ਖਾਲਸਾ ਗਰੁੱਪ ਆਫ ਵਾਰੀਅਰਜ਼ ਗੱਤਕਾ ਅਕੈਡਮੀ ਮਾਛੀਵਾੜਾ ਸਾਹਿਬ ਅਤੇ ਰਣਧੀਰ ਸਿੰਘ ਸੈਣੀ ਨੇ ਅਹਿਮ ਭੁਮਿਕਾ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਬਲਜਿੰਦਰ ਸਿੰਘ ਤੂਰ ਚੇਅਰਮੈਨ ਗੱਤਕਾ ਚੈਂਪੀਅਨਸ਼ਿਪ ਆਰਗੇਨਾਈਜੇਸ਼ਨ ਕਮੇਟੀ ਨੇ ਪਹੁੰਚੇ ਹੋਏ ਸਮੂੰਹ ਖਿਡਾਰੀਆਂ, ਕੋਚਾਂ, ਰੈਫਰੀਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਟੇਜ਼ ਸਕੱਤਰ ਦੀ ਕਾਰਵਾਈ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਹਿਲ ਸਿੰਘ ਔਜਲਾ, ਮਨਮੋਹਨ ਸਿੰਘ ਖੇੜਾ, ਉਜਾਗਰ ਸਿੰਘ ਬੈਨੀਪਾਲ, ਪਰਮਜੀਤ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਫੋਰਸ, ਦਲਜੀਤ ਸਿੰਘ ਸ਼ਾਹੀ, ਗੁਰਮੇਲ ਸਿੰਘ ਐਮ.ਸੀ, ਨਿਰੰਜਨ ਸਿੰਘ ਨੂਰ, ਨਿਰਮਲ ਸਿੰਘ ਗਹਿਲੇਵਾਲ, ਸੁਖਦੇਵ ਸਿੰਘ, ਇੰਦਰਜੀਤ ਸਿੰਘ, ਜਸਵੰਤ ਸਿੰਘ ਛਾਪਾ, ਹਰਮਨ ਸਿੰਘ ਬੁਟਾਹਰੀ, ਰਘਬੀਰ ਚੰਦ ਚੰਡੀਗੜ, ਜਸਵੀਰ ਸਿੰਘ ਢਿੱਲੋਂ, ਰਾਜਿੰਦਰ ਸਿੰਘ ਤੂਰ, ਗੁਰਜੀਤ ਸਿੰਘ ਲੌਂਗੀਆਂ, ਕੇਵਲ ਸਿੰਘ, ਪ੍ਰਦੀਪ ਸਿੰਘ ਆਦਿ ਮੌਜੂਦ ਸਨ। ਫੋਟੋ ਕੈਪਸ਼ਨ- ਵਿਧਾਇਕ ਅਮਰੀਕ ਸਿੰਘ ਢਿੱਲੋਂ ਅਤੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਮਾਛੀਵਾੜਾ ਵਿਖੇ ਆਯੋਜਤ ਪੰਜਾਬ ਰਾਜ ਗੱਤਕਾ ਚੈਂਪੀਅਨਸ਼ਿਪ ਦੌਰਾਨ ਗੱਤਕਾ ਮੈਚ ਦੀ ਸ਼ੁਰੂਆਤ ਕਰਵਾਉਂਦੇ ਹੋਏ।

पंजाब गतका चैंपियनशिप की ऑल ओवर ट्राफी लुधियाना ने जीती

गतका खेल को स्टंटबाज़ी से दूर रखा जाये-भूल्लर

माछीवाड़ा साहिब/लुधियाना, 18 अगस्त: गतका फैडरेशन ऑफ इंडिया के नेतृतव में जिला गतका एसोसिएशन लुधियाना द्वारा यहां करवाई गई द्वितीय पंजाब राज्य गतका चैंपियनशिप के दौरान लुधियाना जिले के गतकाबाज़ों ने 73 स्वर्ण, 26 रजत तथा 2 कांस्य पदक जीत कर ओवर ऑल ट्राफी पर कब्जा किया जबकि बारका चैंपियन पटियाला को 43 स्वर्ण, 24 रजत और 17 कांस्य पदकों से द्वितीय स्थान पर संतोष करना पड़ा और गुरदासपुर जिले के खिलाड़ियों ने 8 स्वर्ण, 26 रजत और 15 कांस्य मैडल जीतकर तिृतीय स्थान हासिल किया।
इस चैंपियनशिप के द्वितीय और अंतिम दिन बड़े कठोर मुकाबले देखने को मिले। पंजाब गतका एसोसिएशन के सहयोग से आयोजित इन मुकाबलों में देर सांय तक चले मैचों के दौरान लड़के और लड़कियों के अंडर 14, 17, 19 , 22 , 25 वर्ष आयु वर्ग के मुकाबलों में पंजाब भर से आये 15 जिलों के 900 के लगभग गतकेबाज़ एक दूसरे को पछाड़ने के लिए संघर्ष करते नज़र आये।
चैंपियनशिप में पहुंचे क्षेत्र समराला के विधायक अमरीक सिंह ढिल्लों ने खिलाड़ियों को आर्शीवाद दिया। इस अवसर पर सरबंस सिंह मानकी सदस्य एस जी पी सी ने खिलाड़ियों को भरोसा दिलाया कि वह गतका खेल को प्रफूल्लित करने और इसको बनता मान-सम्मान दिलाने के लिए प्रयासरत रहेंगे। मुकाबलों की श्ुारूआत तजिंदर सिंह कूंनर कांग्रेसी नेता और मंजिंदर सिंह एस एच औ, माछीवाड़ा साहिब ने की। जिन्होंने खिलाड़ियों को खेल भावना से खेलने की ताकीद की।
इस अवसर पर मुख्य अतिथि के तौर पर पहुंचे हरचरण सिंह भूल्लर, प्रधान गतका फैडरेशन ऑफ इंडिया ने समस्त खिलाड़ियों और कोचों को शुभ इच्छाएं देते हुए विरासती खेल गतका को स्टंटबाज़ी से दूर रखे जाने की ताकीद की और कहा कि गतका फैडरेशन ऑफ इंडिया से जुड़ा कोई भी खिलाड़ी स्टंटबाज़ी नही करेगा।
पुरस्कारों के वितरण के अवसर पर बोलते हुए हरजीत सिंह ग्रेवाल महासचिव गतका फैडरेशन ऑफ इंडिया ने बताया कि शीघ्र ही इस खेल को पंजाब सरकार द्वारा ग्रेडेशन मिल रही है इसलिए खिलाड़ी अपने बेहतर भविष्य के लिए गतके को कैरियर के तौर पर अपनायें।
पुरस्कार वितरण समारोह की अध्यक्षता प्रमुख समाज सेवक जरनैल सिंह बाजवा प्रमोटर सन्नी इन्कलेव खरड़ ने की। उन्होंने खिलाड़ियों को स्व: रक्षा के तौर पर गतका खेल को अपनाने के लिए बधाई देते हुए नशों जैसी बुराई से दूर रहकर अच्छी खेल भावना से खेलने के लिए प्रेरित किया।
इस दो दिवसीय गतका चैंपियनशिप को सफलता पूर्वक संपूर्ण करने के लिए डॉ. दीप सिंह कन्वीनर, पंजाब गतका एसोसिएशन और अवतार सिंह पंजाबी विश्वविद्यालय पटियाला ने अहृम भूमिका निभाई। इसके अतिरिक्त गनीखां, नबी खां सेवा सोसाइटी, खालसा ग्रुप ऑफ वॉरियर्ज गतका एकादमी, माछीवाड़ा साहिब और रणधीर सिंह सैणी ने अह्म भूमिका निभाई।
कार्यक्रम के अंत में बलजिंदर सिंह तूर, चेयरमैन गतका चैंपियनशिप ऑर्गीनाईजेशन कमेटी ने पहुंचे हुये समस्त खिलाड़ियों, कोचों, रैफरियों और अतिथियों का धन्यवाद किया। स्टेज सचिव की कार्रवाई बाखूबी निभाई। इस अवसर पर अन्य के अतिरिक्त टहलसिंह ओजला, मनमोहन सिंह खेड़ा, उजागर सिंह बेनीपाल, परमजीत सिंह ढिल्लों, प्रधान पंजाब यूथ फोर्स, दलजीत सिंह शाही, गुरमेल सिंह एम सी, निरंजन सिंह नूर, निर्मल सिंह दहीलेवाल, सुखदेव सिंह, इंद्रजीत सिंह, जसवंत सिंह छापा, हरमन सिंह बुटाहरी, रघबीर चंद चंडीगढ़, जसबीर सिंह ढिल्लों, राजिंदर सिंह, गुरजीत सिंह लोंगिया, केवल सिंह, प्रदीप सिंह आदि उपस्थित थे।

द्वितीय राज्य स्तरीय गतका चैंपियनशिप शान से आरंभ

पंजाब सरकार गतके को प्रफूल्लित करने के लिए प्रयासरत-खीरनीयां
माछीवाड़ा, 16 अगस्त: आज जिला गतका एसोसिएशन, लुधियाना द्वारा पंजाब गतका एसोसिएशन के नेतृत्व में द्वितीय पंजाब राज्य गतका चैंपियनशिप माछीवाड़ा की ऐतिहासिक धरती पर शान से आरंभ हुआ जिसका आगाज़ खालसा जोश से हुआ।
गतका चैंपियनशिप के उद्घाटनी समारोह में मुख्य अतिथि के तौर पर पूर्व विधायक जगजीवन सिंह खीरनीयां तथा अध्यक्षता हरजीत सिंह ग्रेवाल महासचिव गतका फैडरेशन ऑफ इंडिया ने की और उन्होंने इस टूर्नामैंट का शुभ आरंभ किया। इस चैंपियनशिप के आयोजक बलजिंद सिंह तूर सीनियर उपाध्यक्ष जिला गतका एसोसिएशन से प्राप्त जानकारी अनुसार आज पहले दिन हुये मुकाबलों में 17 जिलों के 500 से अधिक खिलाड़ियों ने भाग लिया जिसमें 14,17,19, 22 तथा 25 वर्ष वर्ग के मुकाबले करवाये गये।
इस अवसर पर संबोधित करते हुए जगजीवन सिंह खीरनीयां ने कहा कि पंजाब सरकार सिक्ख कौम की शान गतके को प्रफूल्लित करने के लिए प्रयासरत है और गतका प्रेमियों के प्रयासों स्वरूप आज इस खेल को खेल कैलेंडर में भी शामिल कर लिया गया है। उन्होंने कहा कि समय की आवश्यकता है कि प्रत्येक परिवार अपने बच्चों विशेषकर लड़कियों को यह स्व: रक्षा वाली खेल खेलने के लिए प्रेरित करे ताकि नवयुवक विषयविकारों तथा नशों से बचकर विरासत से जुड़े रहें।
इस अवसर पर बोलते हुए हरजीत सिंह ग्रेवाल ने कहा कि गतका खेल अब राष्ट्रीय स्कूल खेलों का अंग बन गई है जिससे जहां इस खेल का दायरा विशाल होगा और मकबूलियत बढ़ेगी वहीं बड़ी देर से इंतजार में बैठे खिलाड़ियों को अन्य स्थापित खेलों के खिलाड़ियों की तरह सुविधांए भी मिलेंगी। उन्होंने बताया कि गतका खेल के अंतर-वर्सिटी स्तर पर भी मुकाबले आरंभ हो चुके हैं और पंजाबी विश्वविद्यालय पटियाला द्वारा विश्व गतका फैडरेशन से हुये एम ओ यू तहत एक वर्ष का डिप्लोमा कोर्स इन गतका ट्रेनिंग भी आरंभ हो चुका है। उन्होंने कहा कि देश की गौरवमयी खेल गतका को राष्ट्रीय और अंतरराष्ट्रीय स्तर एवं अन्य खेलों की तरह ख्याती दिलाई जायेगी।
इस अवसर पर अन्य के अतिरिक्त एसोसिएशन के कोऑडीनेटर डा. दीप सिंह चंडीगढ़, अवतार सिंह पटियाला, सर्कल जत्थेदार हरजीत सिंह शेरिया, नगर कौंसिल के प्रधान दलजीत सिंह गिल, पूर्व प्रधान उजागर सिंह बेनीपाल, जत्थेदार मनमोहन सिंह खेड़ा, दविंदर सिंह बवेजा, उपजिंद्र सिंह औजला, कर्मजीत सिंह ग्रेवाल, प्रबंधक गुरमीत सिंह काहलों, निरंजन सिंह नूर, शिव कुमार शिवाली, जसवंत सिंह छापा, बाबा गुरदेव सिंह तरनादल, इंद्रजीत सिंह, कुलदीप सिंह पटियाला आदि और खालसा ग्रुप ऑफ वैरीअरज़ के समस्त सदस्य भी उपस्थित थे।